Small Business | Commercial Energy
Fairer prices for everyone, see how much you could saveGet a quote in a few simple steps
Together we have the energy to beat cancer sooner £15 Million raised so far
Find out how we generate enough energy to power 1 million homes
Manage your account online now with our hassle free tools or join in the discussions in the Community
ਇਸ ਸਫਰ ਵਿਚ ਆਪਣਾ ਰਾਹ ਬਣਾਉਣ ਲਈ ਸਕ੍ਰੀਨ ਦੇ ਪਾਸਿਆਂ ਤੇ ਬਣੇ ਖੱਬੇ ਅਤੇ ਸੱਜੇ ਤੀਰਾਂ ਤੇ ਕਲਿੱਕ ਕਰੋ। ਵਾਧੂ ਜਾਣਕਾਰੀ ਲਈ + ਦੇ ਚਿੰਨ੍ਹ ਤੇ ਕਲਿੱਕ ਕਰੋ।
Previous
Next
Smart meters ਨਵੀਂ ਪੀੜ੍ਹੀ ਦੇ ਗੈਸ ਅਤੇ ਬਿਜਲੀ ਦੇ ਮੀਟਰ ਹਨ ਜੋ ਊਰਜਾ ਦੀ ਵਰਤੋਂ ਨੂੰ ਕਾਬੂ ਵਿਚ ਰੱਖਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ ਅਤੇ ਵਾਤਾਵਰਨ ਦੀ ਵੀ ਮਦਦ ਕਰ ਸਕਦੇ ਹਨ।
More information
ਇਹ ਇੱਕ ਸਰਕਾਰੀ ਪਹਿਲ ਹੈ, ਜਿਸਦਾ ਉਦੇਸ਼ 2020 ਦੇ ਅੰਤ ਤਕ ਯੂਕੇ ਦੇ ਹਰ ਘਰ ਵਿਚ smart meters ਲਗਾਉਣਾ ਹੈ।
Smart meters ਆਪਣੇ ਆਪ ਤੁਹਾਡੇ ਮੀਟਰ ਦੀਆਂ ਰੀਡਿੰਗਾਂ ਸਾਨੂੰ ਭੇਜਦੇ ਹਨ। *ਕੁਝ ਵਿਰਲੇ ਮਾਮਲਿਆਂ ਵਿਚ ਮੀਟਰ ਦੀ ਰੀਡਿੰਗ ਤੁਹਾਨੂੰ ਖੁਦ ਭੇਜਣੀ ਪੈ ਸਕਦੀ ਹੈ।
ਸਮਾਰਟ ਡਿਸਪਲੇ ਦੀ ਮਦਦ ਨਾਲ ਤੁਸੀਂ ਆਪਣੇ ਬਿਜਲੀ ਅਤੇ ਗੈਸ ਦੇ ਖਰਚੇ ਨੂੰ ਜ਼ਿਆਦਾ ਕਾਬੂ ਵਿਚ ਰੱਖ ਸਕਦੇਹੋ। ਤੁਸੀਂ:
ਜਦ ਤੁਸੀਂ ਇਹ ਦੇਖਦੇ ਹੋ ਕਿ ਤੁਸੀਂ ਕਿੰਨੀ ਊਰਜਾ ਦੀ ਵਰਤੋਂ ਕਰ ਰਹੇ ਹੋ, ਤਾਂ ਤੁਸੀਂ ਸਰਗਰਮ ਤਰੀਕੇ ਨਾਲ ਫਿਜ਼ੂਲ ਵਰਤੋਂ ਨੂੰ ਘੱਟ ਕਰ ਸਕਦੇ ਹੋ।
ਹੁਣ ਅਸੀਂ ਤੁਹਾਡੇ ਮੀਟਰ ਨੂੰ ਪੜ੍ਹਨ ਲਈ ਆ ਕੇ ਤੁਹਾਨੂੰ ਪਰੇਸ਼ਾਨ ਨਹੀਂ ਕਰਾਂਗੇ। ਤੁਹਾਡੇ smart meters ਆਪਣੇ ਆਪ ਸਾਨੂੰ ਇਹ ਰੀਡਿੰਗਾਂ ਭੇਜ ਦੇਣਗੇ।
તમારા પાછલા અઠવાડિયાના વપરાશના આધારે સ્માર્ટ એનર્જી ડિસ્પ્લે તમારા ઘરનો ઊર્જા વપરાશ જાણી લે છે. લાઇટ ઇન્ડિકેટર તમને બતાવે છે કે તમે પાછલા અઠવાડિયા કરતાં વધુ વીજળી વાપરી રહ્યા છો કે ઓછી. બદલાતા વીજ વપરાશ સાથે બદલતી લાઇટો જોવા માટે ઉપરનો ડાયલ વાપરો.
ਤੁਹਾਡੇ ਇਲਾਕੇ ਵਿਚ ਮੀਟਰ ਲਗਾਉਣ ਦਾ ਕਾਰਜਕ੍ਰਮ ਬਣਾਉਣ ਤੋਂ ਪਹਿਲਾਂ ਅਸੀਂ ਤੁਹਾਨੂੰ ਇੱਕ ਚਿੱਠੀ ਲਿਖਾਂਗੇ। ਨਾਲ ਹੀ ਇੱਕ ਛੋਟਾ ਜਿਹਾ ਪੈਂਫਲੇਟ ਵੀ ਹੋਵੇਗਾ, ਜਿਸ ਵਿਚ ਇਹ ਦੱਸਿਆ ਹੋਵੇਗਾ ਕਿ ਇਹਨਾਂ ਮੀਟਰਾਂ ਨੂੰ ਲਗਾਉਣ ਲਈ ਤੁਹਾਨੂੰ ਕੀ ਤਿਆਰੀ ਕਰਨੀ ਹੈ।
ਜਦ ਤੁਹਾਨੂੰ ਚਿੱਠੀ ਆਪਣੀ ਚਿੱਠੀ ਮਿਲੇ, ਤੁਹਾਡੇ ਲਈ ਅਪਾਇੰਟਮੈਂਟ ਤੈਅ ਕਰਨ ਲਈ ਸਾਨੂੰ ਕਾਲ ਕਰੋ।
ਜਿਥੇ ਮੁਮਕਿਨ ਹੋਵੇਗਾ, ਅਸੀਂ ਤੁਹਾਡੇ ਅਪਾਇੰਟਮੈਂਟ ਦੇ ਸਮੇਂ ਦੀ ਪੁਸ਼ਟੀ ਤੁਹਾਨੂੰ ਭੇਜਾਂਗੇ। ਅਤੇ ਜੇ ਸਾਡੇ ਕੋਲ ਤੁਹਾਡਾ ਮੋਬਾਇਲ ਨੰਬਰ ਹੋਵੇਗਾ ਤਾਂ ਮੀਟਰ ਲਗਾਉਣ ਦੇ ਦਿਨ ਤੋਂ ਇੱਕ ਦਿਨ ਪਹਿਲਾਂ ਅਸੀਂ ਤੁਹਾਨੂੰ ਯਾਦ ਦਿਵਾਉਣ ਲਈ ਟੈਕਸਟ ਭੇਜਾਂਗੇ ਅਤੇ ਅਪਾਇੰਟਮੈਂਟ ਵਾਲੇ ਦਿਨ ਫੋਨ ਕਰਕੇ ਸਾਡੇ ਆਉਣ ਦੇ ਸਮੇਂ ਦੀ ਪੁਸ਼ਟੀ ਕਰਾਂਗੇ
ਮੀਟਰ ਲਗਾਉਣ ਤੋਂ ਥੋੜਾ ਜਿਹਾ ਸਮਾਂ ਪਹਿਲਾਂ ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ ਅਤੇ ਪੱਕਾ ਕਰਾਂਗੇ ਕਿ ਸਮਾਂ ਤੁਹਾਡੇ ਲਈ ਹਾਲਾਂ ਵੀ ਸੁਵਿਧਾਜਨਕ ਹੈ।
ਇਹ ਉਹ ਸਮਾਂ ਹੈ ਜਦ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਤੁਹਾਨੂੰ ਮੀਟਰ ਲਗਾਉਣ ਦੇ ਨਾਲ ਨਾਲ ਕਿਸੇ ਹੋਰ ਵਾਧੂ ਸਹਾਇਤਾ ਦੀ ਲੋੜ ਹੈ ਜਾਂ ਨਹੀਂ।
ਅਪਾਇੰਟਮੈਂਟ ਵਾਲੀ ਤਾਰੀਖ ਤੋਂ ਪਹਿਲਾਂ, ਕੁਝ ਅਜਿਹੇ ਤਰੀਕੇ ਹਨ ਜਿਨ੍ਹਾਂ ਰਾਹੀਂ ਤੁਸੀਂ ਮੀਟਰ ਲਗਾਉਣ ਲਈ ਤਿਆਰੀ ਕਰਨ ਵਿਚ ਮਦਦ ਕਰ ਸਕਦੇ ਹੋ। ਹੇਠਾਂ ਉਹ ਚੈਕਲਿਸਟ ਹੈ ਜਿਸਦੀ ਪਾਲਣਾ ਕਰਕੇ ਤੁਸੀਂ ਇਸ ਕੰਮ ਨੂੰ ਵੱਧ ਤੋਂ ਵੱਧ ਸਹਿਜ ਬਣਾ ਸਕਦੇ ਹੋ।
ਚਿੰਤਾ ਨਾ ਕਰੋ, ਤੁਹਾਡੇ ਅਪਾਇੰਟਮੈਂਟ ਲੈਟਰ ਵਿਚ ਇਹ ਚੈਕਲਿਸਟ ਵੀ ਸ਼ਾਮਿਲ ਕੀਤੀ ਜਾਏਗੀ।
ਸਾਡੇ ਦੁਆਰਾ ਮਨਜ਼ੂਰ ਕੀਤਾ ਇਨਸਟਾਲਰ ਤੈਅ ਕੀਤੇ ਸਮੇਂ ਤੇ ਤੁਹਾਡੇ ਕੋਲ ਆਏਗਾ। ਤੁਹਾਡੇ ਘਰ ਦਾ ਨਿਰੀਖਣ ਕਰਨ ਦੇ ਬਾਅਦ, ਉਹ ਤੁਹਾਨੂੰ ਦੱਸੇਗਾ ਕਿ ਮੀਟਰ ਲਗਾਉਣ ਵਿਚ ਕਿੰਨਾ ਸਮਾਂ ਲਗੇਗਾ। ਅਤੇ ਉਸ ਦੌਰਾਨ ਜਦ ਇਹ ਕੰਮ ਹੋ ਰਿਹਾ ਹੋਵੇਗਾ, ਉਹ ਤੁਹਾਨੂੰ ਪੜ੍ਹਨ ਲਈ ਸਮਾਰਟ ਊਰਜਾ ਡਿਸਪਲੇ ਦੀ ਵਰਤੋਂ ਕਰਨ ਦੇ ਤਰੀਕੇ ਬਾਰੇ ਗਾਈਡ ਦੇਵੇਗਾ।
ਸਾਡੇ ਵਲੋਂ ਮਨਜ਼ੂਰਸ਼ੁਦਾ ਇਨਸਟਾਲਰਾਂ ਕੋਲ ਹਮੇਸ਼ਾ ScottishPower ਦਾ ਪਛਾਣ ਦਸਤਾਵੇਜ਼ ਹੋਵੇਗਾ।
ਜਦੋਂ ਤੁਹਾਡੇ ਮੀਟਰ ਲਗ ਜਾਣਗੇ ਅਤੇ ਪੂਰੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦੇਣਗੇ, ਸਾਡਾ ਇਨਸਟਾਲਰ ਤੁਹਾਨੂੰ ਦਿਖਾਏਗਾ ਕਿ ਸਮਾਰਟ ਐਨਰਜੀ ਡਿਸਪਲੇ ਕਿਵੇਂ ਕੰਮ ਕਰਦਾ ਹੈ। ਇਹ ਉਹ ਮੌਕਾ ਹੈ ਜਦ ਤੁਸੀਂ, ਜੇ ਚਾਹੋ, ਤਾਂ ਆਪਣੇ ਸਵਾਲ ਪੁੱਛ ਸਕਦੇ ਹੋ।
ਸਾਡਾ ਇਨਸਟਾਲਰ ਤੁਹਾਨੂੰ ਊਰਜਾ ਬਚਾਉਣ ਦੇ ਤਰੀਕਿਆ ਬਾਰੇ ਮਸ਼ਵਰੇ ਵੀ ਦੇਵੇਗਾ।
ਹੁਣ ਜਦ ਕਿ smart meters ਲੱਗ ਗਏ ਹਨ, ਤੁਸੀਂ ਸ਼ਾਇਦ ਵੇਖੋਗੋ ਕਿ ਗੈਸ ਅਤੇ ਬਿਜਲੀ ਦੀ ਵਰਤੋਂ ਬਾਰੇ ਤੁਹਾਡੀ ਸੋਚ ਵਿਚ ਫਰਕ ਆ ਗਿਆ ਹੈ। ਇਹ ਪਤਾ ਲਗਣ ਤੇ ਕਿ ਤੁਹਾਡੇ ਘਰ ਵਿਚ ਕਿਹੜੇ ਕੰਮ ਤੇ ਕਿੰਨਾਂ ਖਰਚਾ ਹੁੰਦਾ ਹੈ ਸ਼ਾਇਦ ਤੁਸੀਂ ਗੈਰ-ਜ਼ਰੂਰੀ ਵਰਤੋਂ ਨੂੰ ਘੱਟ ਕਰਨ ਦੀ ਕੋਸ਼ਸ਼ ਕਰੋਗੇ। ਇਸ ਨਾਲ ਤੁਹਾਨੂੰ ਊਰਜਾ ਦੇ ਬਿਲਾਂ ਤੇ ਬੱਚਤ ਕਰਨ ਵਿਚ ਮਦਦ ਮਿਲ ਸਕਦੀ ਹੈ ਅਤੇ ਇਸ ਨਾਲ ਵਾਤਾਵਰਨ ਨੂੰ ਵੀ ਮਦਦ ਮਿਲੇਗੀ।
ਜਿਵੇਂ ਜਿਵੇਂ ਤਕਨਾਲੋਜੀ ਦਾ ਵਿਕਾਸ ਹੋਵੇਗਾ, ਸਮਾਰਟ ਊਰਜਾ ਦੇ ਲਾਭ ਵੀ ਵੱਧਣਗੇ। ਆਪਣੀ ਊਰਜਾ ਦੀ ਵਰਤੋਂ ਤੇ ਤੁਹਾਡਾ ਕੰਟ੍ਰੋਲ ਹੋਰ ਜ਼ਿਆਦਾ ਵੱਧੇਗਾ ਅਤੇ ਤੁਹਾਡੇ ਊਰਜਾ ਦੇ ਬਿਲਾਂ ਤੇ ਬੱਚਤ ਕਰਨਾ ਹੋਰ ਜ਼ਿਆਦਾ ਆਸਾਨ ਹੋ ਸਕਦਾ ਹੈ।
ਭਵਿੱਖ ਵਿਚ, ਊਰਜਾ ਦੀ ਆਪਣੀ ਵਰਤੋਂ ਬਾਰੇ ਵਿਸਤਰਤ ਜਾਣਕਾਰੀ ਲਈ ਤੁਸੀਂ ਆਪਣੀ ਡੈਟਾ ਸਹਿਮਤੀ ਜ਼ਿਆਦਾ ਵਾਰ ਸੈਟ ਕਰ ਸਕੋਗੇ।
ਭਵਿੱਖ ਵਿਚ, ਤੁਸੀਂ ਆਪਣੀ ਊਰਜਾ ਦੀ ਵਰਤੋਂ ਬਾਰੇ ਇੱਕ ਸਮਾਰਟ ਰਿਪੋਰਟ ਔਨਲਾਈਨ ਦੇਖ ਸਕੋਗੇ
ਭਵਿੱਖ ਵਿਚ ਤੁਸੀਂ ਊਰਜਾ ਦੀ ਆਪਣੀ ਵਰਤੋਂ ਦੀ ਵੰਡ ਨੂੰ, ਸਾਡੇ Energy App ਦੇ ਰਾਹੀਂ ਆਪਣੇ ਡੈਸਕਟਾਪ, ਮੋਬਾਇਲ ਜਾਂ ਟੇਬਲਿਟ ਤੇ ਪ੍ਰਾਪਤ ਕਰ ਸਕੋਗੇ।